Session judge ne district ke childrens home ka Kiya dora

*ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਚਿਲਡਰਨ ਹੋਮਜ਼ ਦਾ ਨਿਰੀਖਣ*

*ਐਸ.ਏ.ਐਸ.ਨਗਰ, ਮੋਹਾਲੀ 15 ਮਈ (ਪੰਜਾਬ ਬਿਊਰੋ):-*

*ਜ਼ਿਲ੍ਹਾ ਤੇ ਸੈਸ਼ਨ ਜੱਜ ਐਸ.ਏ.ਐਸ.ਨਗਰ, ਮੋਹਾਲੀ ਸ੍ਰੀ ਵਿਵੇਕ ਪੁਰੀ ਨੇ ਜ਼ਿਲ੍ਹੇ ਵਿੱਚ ਸਥਿਤ ਚਿਲਡਰਨ ਹੋਮਜ਼ ਜਿਨ੍ਹਾਂ ਵਿੱਚ ਜਯੋਤੀ ਸਰੂਪ ਕੰਨਿਆ ਆਸਰਾ ਟਰੱਸਟ ਖਰੜ, ਯੂਨੀਵਰਸਲ ਡਿਸਏਬਲਡ ਕੇਅਰ ਟੇਕਰ ਸੁਸਾਇਟੀ ਪਡਿਆਲਾ, ਮਾਤਾ ਗੁਜਰੀ ਸੁੱਖ ਨਿਵਾਸ ਖਾਨਪੁਰ (ਖਰੜ) ਅਤੇ ਚਿਲਡਰਨ ਹੋਮ ਦੁਸਾਰਨਾ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।*
*ਸ੍ਰੀ ਪੁਰੀ ਨੇ ਬੱਚਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਔਕੜਾਂ ਸਬੰਧੀ ਜਾਣਕਾਰੀ ਲਈ ਅਤੇ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਕਿ ਬੱਚਿਆਂ ਦੀ ਸਿਹਤ ਸੰਭਾਲ ਅਤੇ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਨਿਰੀਖਣ ਦੌਰਾਨ ਇਮਾਰਤਾਂ ਦੀ ਹਾਲਤ ਤਸੱਲੀਬਖਸ਼ ਪਾਈ ਗਈ ਅਤੇ ਬੱਚਿਆਂ ਦੇ ਖਾਣ ਲਈ ਪਰੋਸਿਆ ਜਾਣ ਵਾਲਾ ਖਾਣਾ ਵੀ ਸੰਤੁਸ਼ਟੀਜਨਕ ਪਾਇਆ ਗਿਆ।* *ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੀ ਸਕੱਤਰ ਸ੍ਰੀਮਤੀ ਸ਼ਿਖਾ ਗੋਇਲ ਵੀ ਹਾਜ਼ਰ ਸਨ।*

Vote s ke chalte Himachal and UT main chuti da ellaan

ਪੰਜਾਬ ਸਰਕਾਰ ਵੱਲੋਂ 19 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਕਿਰਤੀਆਂ ਲਈ ਵੀ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ*

*ਚੰਡੀਗੜ, 15 ਮਈ (ਪੰਜਾਬ ਬਿਊਰੋ):-*

*ਹਿਮਾਚਲ ਪ੍ਰਦੇਸ਼ ਵਿਖੇ ਹੋ ਰਹੀਆਂ ਲੋਕ ਸਭਾ ਦੀਆਂ ਆਮ ਚੋਣਾਂ, 2019 ਨੂੰ ਮੁੱਖ ਰੱਖਦੇ ਹੋਏ, ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਹੋਏ ਪੰਜਾਬ ਦੇ ਏਰੀਏ ਵਿੱਚ ਸਥਿਤ ਦੁਕਾਨਾਂ, ਫੈਕਟਰੀਆਂ ਅਤੇ ਤਜਾਰਤੀ ਅਦਾਰਿਆਂ ਵਿੱਚ ਕੰਮ ਕਰਦੇ ਕਿਰਤੀਆਂ ਨੂੰ ਜਿਨਾਂ ਦੀ ਵੋਟ ਹਿਮਾਚਲ ਪ੍ਰਦੇਸ਼ ਵਿੱਚ ਬਣੀ ਹੋਈ ਹੈ, ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੰਜਾਬ ਸਰਕਾਰ ਨੇ ਭਾਰਤੀ ਚੋਣ ਕਮਿਸ਼ਨ ਦੇ ਹੁਕਮ ‘ਤੇ ਮਿਤੀ 19-05-2019 ਦਿਨ ਐਤਵਾਰ ਨੂੰ ਉਨਾਂ ਦੁਕਾਨਾਂ, ਫੈਕਟਰੀਆਂ ਅਤੇ ਤਜਾਰਤੀ ਅਦਾਰਿਆਂ ਵਿਖੇ ਜਿੱਥੇ ਐਤਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ ਹੈ, ਲਈ ਤਨਖ਼ਾਹ ਸਮੇਤ ਹਫ਼ਤਾਵਾਰੀ ਛੁੱਟੀ ਘੋਸ਼ਿਤ ਕੀਤੀ ਗਈ ਹੈ।*

Priyanka Gandhi ka seedha Nishana

ਪ੍ਰਿਅੰਕਾ ਗਾਂਧੀ ਨੇ ਬਠਿੰਡਾ ਰੈਲੀ ਦੌਰਾਨ ਮੋਦੀ ਸਰਕਾਰ ਅਤੇ ਅਕਾਲੀ-ਭਾਜਪਾ ‘ਤੇ ਸਾਧਿਆ ਨਿਸ਼ਾਨਾ

ਬਠਿੰਡਾ, 15 ਮਈ – ਪੰਜਾਬ ਵਿਚ ਚੋਣ ਪ੍ਰਚਾਰ ਲਈ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਅੱਜ ਬਠਿੰਡਾ ਰੈਲੀ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਸਮੇਤ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਨਿਸ਼ਾਨਾ ਬਣਾਇਆ। ਪ੍ਰਿਅੰਕਾ ਨੇ ਪੰਜਾਬੀ ਭਾਵਨਾਵਾਂ ਨੂੰ ਵੀ ਛੋਹਿਆ ਤੇ ਕਿਹਾ ਕਿ ਬਾਬਾ ਨਾਨਕ ਨੇ ਤੇਰਾਂ ਤੇਰਾਂ ਤੋਲਿਆ ਸੀ ਤੇ ਮੋਦੀ ਮੇਰਾ ਮੇਰਾ ਤੋਲ ਰਿਹਾ ਹੈ।
ਉਹਨਾਂ ਨੇ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਉਤੇ ਅਕਾਲੀ-ਭਾਜਪਾ ਨੂੰ ਘੇਰਿਆ। ਉਹਨਾਂ ਕਿਹਾ ਕਿ ਬੇਅਦਬੀ ਮਾਮਲੇ ਦਾ ਦੁੱਖ ਹੈ ਅਤੇ ਦੋਸ਼ੀਆਂ ਇਸ ਦੀਆਂ ਸਜ਼ਾਵਾਂ ਜਰੂਰ ਮਿਲਣਗੀਆਂ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੰਜਾਬ ਇਸ ਸਮੇਂ ਚਿੱਟੇ ਨਾਲ ਤੜਪ ਰਿਹਾ ਹੈ।
ਇਸ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਨਾਲ ਭਾਸ਼ਨ ਦੀ ਸ਼ੂਰੁਆਤ ਕੀਤੀ। ਸ੍ਰੀਮਤੀ ਪ੍ਰਿਅੰਕਾ ਗਾਂਧੀ ਨੇ ਕਿਹਾ ਮੇਰੇ ਘਰਵਾਲਾ ਪੰਜਾਬੀ ਹੈ। ਮੈਂ ਪੰਜਾਬ ਦੀ ਧਰਤੀ ਤੇ ਪੰਜਾਬੀ ਕੌਮ ਨੂੰ ਸਲਾਮ ਕਰਦੀ ਹਾਂ। ਇਹ ਕੌਮ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ।
ਇਸ ਮੌਕੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਵੀ ਭਾਸ਼ਣ ਦਿੱਤਾ।

Education scam

CBI has today conducted searches at the premises of around 22 educational institutions spread over the States of Punjab, Haryana, Himachal Pradesh & UT Chandigarh including Una, Karnal, Mohali, Nawanshahr, Ambala, Shimla, Sirmour, Solan, Bilaspur, Chamba, Gurdaspur, Kangra etc. wherein disbursement of alleged scholarships was obtained by the private educational institutions from the Govt. of Himachal Pradesh. CBI had registered a case u/s 409, 419, 465, 466 & 471 of IPC alleging fraud in disbursement of Rs. 250 crore (approx) of Pre-Matric & Post-Matric scholarships in the State and Centrally sponsored schemes for SC/ST/OBC/MC students and non-receipt of such scholarships by the students. The investigation of the case was taken up by CBI on the request of Himachal Pradesh Government. Investigation is continuing.

Mohali main Gundagardi ka kehar

हमलावरों ने पिस्टल दिखाकर गाड़ी से बाहर निकाले तीन युवक, फ‍िर लाठियों से कर दी पिटाई
15 May 2019 14:09
मोहाली। एयरपोर्ट रोड पर स्थित वीआर मॉल के सामने आधा दर्जन हमलावरों ने एक स्विफ्ट कार रोककर उसमें सवार तीन युवकों को लाठियों से बुरी तरह पीटा और उनके हाथ पांव तोड़ दिए। घायल अक्षय व शिवजोत निवासी फतेहगढ़ साहिब और सन्नी मोहाली का रहने वाला है। जोकि सेक्टर-70 में फ्यूचर मेकर इमीग्रेशन कंपनी में काम करते हैं। घायलों का सिविल अस्पताल फेज-6 में इलाज चल रहा है। डॉक्टरों के अनुसार दो युवकों को मल्टीपल फ्रैक्चर आए हैं। हालांकि घटना शनिवार शाम साढ़े पांच बजे की है।

12th Result by Punjab board

ਪੰਜਾਬ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ

5/11/2019,ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸ਼ਨੀਵਾਰ ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਬੋਰਡ ਦੇ ਚੇਅਰਮੈਨ ਮਨੋਹਰ ਲਾਲ ਕਲੋਹੀਆ, ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਸਕੱਤਰ ਮੁਹੰਮਦ ਤਈਅਬ ਆਈ. ਏ. ਐੱਸ., ਪ੍ਰੀਖਿਆ ਕੰਟਰੋਲਰ ਸੁਖਵਿੰਦਰ ਕੌਰ ਸਰੋਇਆ ਅਤੇ ਕੰਪਿਊਟਰ ਡਾਇਰੈਕਟਰ ਨਵਨੀਤ ਕੌਰ ਗਿੱਲ ਵਲੋਂ ਇਨ੍ਹਾਂ ਨਤੀਜਿਆਂ ਦਾ ਐਲਾਨ ਕੀਤਾ ਗਿਆ।