ਸਤਲੁਜ ਖੇਤਰਾਂ ਚ ਸਥਿਤੀ ਗੰਭੀਰ ਹੋਣੀ ਤੈਅ: ਸੂਬੇ ਚ ਫੌਜ ਤੇ NDRF ਨੂੰ ਸੱਦਾ:
ਸਥਿਤੀ ਸਧਾਰਨ ਹੋਣ ਤੱਕ, ਸਤਲੁਜ ਖੇਤਰਾਂ ਤੇ ਹਿਮਾਚਲ ਤੋਂ ਦੂਰੀ ਬਣਾਈ ਜਾਵੇ।
ਭਾਦੋਂ ਦੀ ਸੰਗਰਾਂਦ, ਸੂਬੇ ਦੇ ਅਨੇਕਾਂ ਭਾਗਾਂ ਤੇ ਹਿਮਾਚਲ ਚ ਪਏ ਭਿਆਨਕ ਮੀਂਹ ਕਾਰਨ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਗਏ। ਛੱਡੇ ਪਾਣੀ ਕਾਰਨ ਸਤਲੁਜ ਕੰਢੇ ਪੈਂਦੇ ਲੁਧਿਆਣਾ, ਜਲੰਧਰ, ਮੋਗਾ, ਨਵਾਂਸ਼ਹਿਰ ਤੇ ਰੋਪੜ ਚ ਹੜ੍ਹ ਦੀ ਮਾਰ ਸ਼ੁਰੂ ਹੈ।
#PDM
🔴ਅਗਲੇ 24 ਘੰਟਿਆਂ ਚ ਪੰਜਾਬ ਦੇ ਕੁਝ ਹਿੱਸਿਆਂ ਚ ਦਰਮਿਆਨਾ ਮੀੰਹ, ਜਦਕਿ ਹਿਮਾਚਲ ਤੇ ਉਸਦੇ ਨਾਲ਼ ਲੱਗਦੇ ਪੰਜਾਬ ਦੇ ਜਿਲਿਆਂ ਚ ਭਾਰੀ ਮੀਂਹ ਪੈ ਸਕਦਾ ਹੈ। ਜਿਸਨਾਲ ਸਤਲੁਜ ਕੰਢੇ ਵਸੇ ਹਿੱਸਿਆਂ ਚ ਸਥਿਤੀ ਹੋਰ ਨਾਜ਼ੁਕ ਹੋ ਸਕਦੀ ਹੈ। ਪ੍ਸ਼ਾਸਨ ਪਹਿਲੋਂ ਹੀ ਅਲਰਟ ਤੇ ਸੀ ਸੋ ਹਾਲੇ ਤੱਕ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਮਾਲੀ ਨੁਕਸਾਨ ਚ ਵਾਧਾ ਹੋਣਾ ਤੈਅ। ਹਾਲਾਂਕਿ ਚੰਗੀ ਖ਼ਬਰ ਇਹ ਹੈ ਕਿ ਪੰਜਾਬ ਚ ਹੁਣ ਬਹੁਤ ਭਾਰੀ(100-300mm) ਮੀਂਹ ਦੀ ਕੋਈ ਉਮੀਦ ਨਹੀਂ ਹੈ।
🔴ਰਾਵੀ-ਬਿਆਸ ਵੀ ਨੱਕੋ-ਨੱਕ ਭਰੇ ਹੋਏ ਹਨ, ਖੰਨਾ-ਨਾਭਾ ਖੇਤਰ ਚ ਪਏ ਬਹੁਤ ਭਾਰੀ ਮੀਂਹ ਤੋਂ ਬਾਅਦ ਸਰਹੰਦ ਚੋਆ ਸੰਗਰੂਰ, ਨਾਭਾ, ਸੁਨਾਮ ਤੇ ਅਮਰਗੜ੍ਹ ਖੇਤਰਾਂ ਚ ਤਬਾਹੀ ਮਚਾਅ ਰਿਹਾ ਹੈ, ਜੋ ਕਿ ਅੱਗੇ ਜਾਕੇ ਵੀ ਨੁਕਸਾਨ ਕਰ ਸਕਦਾ ਹੈ।
ਪੱਛਮੀ ਮਾਲਵੇ ਚ ਵੀ ਠੰਡੀ ਨੇਰੀ ਨਾਲ ਕਾਰਵਾਈ ਦੀ ਆਸ ਜਾਪ ਰਹੀ ਹੈ।
#PDM
ਦੱਸੇ ਅਨੁਸਾਰ ਸੂਬੇ ਦੇ ਅਨੇਕਾਂ ਭਾਗਾ ਚ ਘੱਟੋ ਘੱਟ ਪਾਰਾ 22°C ਤੋਂ ਹੇਠ ਦਰਜ਼ ਕੀਤਾ ਗਿਆ। ਸਮਰਾਲਾ 19.6°C ਤੇ ਲੁਧਿਆਣਾ 21.4°C ਨਾਲ ਸਭ ਤੋਂ ਠੰਢੇ ਰਹੇ।
ਅਗਲੇ ਦੋ-ਤਿੰਨ ਦਿਨ ਵਗਦੀ ਪੱਛੋਂ ਦਰਮਿਆਨ ਮੌਸਮ ਸੁਹਾਵਣਾ ਰਹੇਗਾ।
ਬੀਤੇ 24 ਘੰਟਿਆਂ ਦੌਰਾਨ ਦਰਜ਼ 👇👇
ਹਿਮਾਚਲ ਤੇ ਪੰਜਾਬ ਤੇ ਪੂਰੇ ਭਾਰਤ ਚ ਸਭ ਤੋ ਵੱਧ
ਅਨੰਦਪੁਰ ਸਾਹਿਬ ਲਾਗੇ ਨੈਣਾ ਦੇਵੀ 360mm
ਕਿਲਾ ਰਾਏਪੁਰ 318mm
ਭਾਦਸੋਂ (ਪਟਿ: N) 304mm
ਸਮਰਾਲਾ(ਲੁਧਿ: E) 284mm
ਬਲਾਚੌਰ(ਨਵਾਂਸ਼ਹਿਰ)265mm
ਖੰਨਾ (ਲੁਧਿ: / E) 251mm
ਨਵਾਂਸ਼ਹਿਰ,ਨਾਭਾ 210mm
ਹੁਸ਼ਿਆਰਪੁਰ A 209mm
ਨੰਗਲ(ਰੋਪੜ N) 200mm
ਅਨੰਦਪੁਰ ਸਾਹਿਬ 190mm
ਹੁਸ਼ਿਆਰਪੁਰ B 167mm
ਅਮਲੋਹ&ਰਾਜਪੁਰਾ 140mm
ਲੁਧਿਆਣਾ 138.2mm
ਜਲੰਧਰ 130mm
ਮਲੇਰਕੋਟਲਾ 128mm
ਹਲਵਾਰਾ(ਲੁਧਿ:) 127mm
ਆਦਮਪੁਰ 109mm
ਫਗਵਾੜਾ ੧੦੦mm
ਮੋਹਾਲੀ ਏਅਰਪੋਰਟ 98.4mm
ਚੰਡੀਗੜ੍ਹ 91mm
ਸੰਗਰੂਰ,ਬਰਨਾਲਾ,ਗੜ੍ਹਸ਼ੰਕਰ,ਫਿਲੌਰ,ਖਰੜ 90mm
ਦਸੂਹਾ,ਸਰਹੰਦ 80mm
ਸੁਨਾਮ 70mm
ਪੱਟੀ,ਸਮਾਣਾ 50mm
ਬਠਿੰਡਾ ਏਅਟਪੋਰਟ,ਟਿੱਬਰੀ 40mm
ਤਲਵੰਡੀ ਸਾਬੋ,ਜਗਰਾਓਂ,ਮੁਕੇਰਿਆਂ ੩੦mm
ਬਠਿੰਡਾ 22.4mm
ਰੋਪੜ,ਫਿਰੋਜ਼ਪੁਰ ੨੦mm
48 ਘੰਟਿਆ ਦੌਰਾਨ👇👇
ਰਣਜੀਤ ਸਾਗਰ ਡੈਂਮ 211mm
ਕਪੂਰਥਲਾ 200mm
ਮਾਧੋਪੁਰ(ਪਠਾਨਕੋਟ) 143mm
ਡੇਰਾ ਬੱਸੀ 140mm
ਪਟਿਆਲਾ 137.7mm
ਫਗੋਤਾਂ 130mm
ਮਲਕਪੁਰ(ਗੁਰ:) 120mm
ਸਾਹਪੁਰ ਕੰਡੀ 110mm
ਅੰਬਾਲਾ 93.7mm
ਪਠਾਨਕੋਟ 85.8mm
ਅੰਮ੍ਰਿਤਸਰ b 60mm
ਰਾਇਆ 50mm
ਅੰਮ੍ਰਿਤਸਰ 49mm
ਬਟਾਲਾ 40mm
ਗੁਰਦਾਸਪੁਰ,ਮਾਨਸਾ 20mm
ਫਰੀਦਕੋਟ 6.8mm
#PDM
ਨੋਟ:
[ਇਸ ਪੇਜ਼ ਤੋਂ ਲਈ ਗਈ ਕੋਈ ਵੀ ਜਾਣਕਾਰੀ ਜਾਂ ਲੇਖ ਨੂੰ ਪ੍ਕਾਸ਼ਿਤ ਜਾਂ ਪ੍ਸਾਰਿਤ ਕਰਨ ‘ਤੇ ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ ਫੇਸਬੁੱਕ ਪੇਜ ਜਰੂਰ ਲਿਖੋ]
ਜਾਰੀ ਕੀਤਾ 7:11Pm 18 ਅਗਸਤ, 2019