ਡਿਊਟੀ ਵਿੱਚ ਕੁਤਾਹੀ ਦੇ ਦੋਸ਼ ਹੇਠ 04 ਮਹਿਲਾ ਸਬ ਇੰਸਪੈਕਟਰ ਮੁਅੱਤਲ ਚਾਰੇ ਸਬ ਇੰਸਪੈਕਟਰਾਂ ਨੂੰ ਲਾਈਨ ਹਾਜ਼ਰ ਕੀਤਾ ਜਿ਼ਲ੍ਹਾ ਪੁਲੀਸ ਮੁਖੀ ਨੇ ਵਿਭਾਗੀ ਪੜਤਾਲ ਐਸ.ਪੀ. ਹੈਡਕੁਆਟਰ ਨੂੰ ਸੌਂਪੀ ਇਕ ਮਹੀਨੇ ਵਿੱਚ ਪੜਤਾਲ ਕਰ ਕੇ ਰਿਪੋਟ ਦੇਣ ਲਈ ਕਿਹਾ

ਫ਼ਤਹਿਗੜ੍ਹ ਸਾਹਿਬ, 18 ਅਗਸਤ ()
ਡਿਊਟੀ ਵਿੱਚ ਕੁਤਾਹੀ ਦੇ ਦੋਸ਼ ਹੇਠ ਮਹਿਲਾ ਸਬ ਇੰਸਪੈਕਟਰ ਸੰਦੀਪ ਕੌਰ, ਥਾਣਾ ਫ਼ਤਹਿਗੜ੍ਹ ਸਾਹਿਬ, ਸਬ ਇੰਸਪੈਕਟਰ ਅਮਨਪ੍ਰੀਤ ਕੌਰ ਬਰਾੜ, ਥਾਣਾ ਖਮਾਣੋਂ, ਸਬ ਇੰਸਪੈਕਟਰ ਅਮਰਪਾਲ ਕੌਰ, ਥਾਣਾ ਮੰਡੀ ਗੋਬਿੰਦਗੜ੍ਹ ਅਤੇ ਮਹਿਲਾ ਸਬ ਇੰਸਪੈਕਟਰ ਸ਼ੁਕੰਤ ਚੌਧਰੀ, ਥਾਣਾ ਬਸੀ ਪਠਾਣਾਂ ਨੂੰ ਡਿਊਟੀ ਵਿੱਚ ਕੁਤਾਹੀ ਦੇ ਦੋਸ਼ ਹੇਠ ਮੁਅੱਤਲ ਕਰ ਕੇ ਲਾਈਨ ਹਾਜ਼ਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਸਬੰਧੀ ਵਿਭਾਗੀ ਪੜਤਾਲ ਐਸ.ਪੀ. (ਹੈਡਕੁਆਟਰ) ਸ. ਨਵਨੀਤ ਸਿੰਘ ਨੂੰ ਸੌਂਪ ਕੇ ਇਕ ਮਹੀਨੇ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਇਸ ਬਾਰੇ ਵਿਸਤਰਤ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਸਬ ਇੰਸਪੈਕਟਰਾਂ ਦੀ ਡਿਊਟੀ ਇਨ੍ਹਾਂ ਦੀਆਂ ਸਬ ਡਿਵੀਜ਼ਨਾਂ ਵਿੱਚ ਬੱਚਿਆਂ ਤੇ ਮਹਿਲਾਵਾਂ ਖਿਲਾਫ ਜੁਰਮਾਂ ਸਬੰਧੀ ਲਗਾਈ ਹੋਈ ਸੀ। ਅੱਜ ਇਕ ਮਹਿਲਾ ਸਬੰਧੀ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਕਾਰਵਾਈ ਕੀਤੀ ਜਾਣੀ ਸੀ। ਜਦੋਂ ਇਕ ਇਕ ਕਰ ਕੇ ਇਨ੍ਹਾਂ ਚਾਰਾਂ ਸਬ ਇੰਸਪੈਕਟਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਹ ਚਾਰੇ ਆਪਣੀ ਡਿਊਟੀ ’ਤੇ ਹਾਜ਼ਰ ਨਹੀਂ ਸਨ ਤੇ ਬਿਨਾਂ ‌ਕਿਸੇ ਛੁੱਟੀ ਜਾਂ ਪ੍ਰਵਾਨਗੀ ਤੋਂ ਸਟੇਸ਼ਨ ਛੱਡ ਕੇ ਬਾਹਰ ਗਈਆਂ ਹੋਈਆਂ ਸਨ।
ਜਿ਼ਲ੍ਹਾ ਪੁਲੀਸ ਮੁਖੀ ਨੇ ਦੱਸਿਆ ਸੰਭਾਵੀ ਹੜ੍ਹਾਂ ਦੇ ਖਤਰੇ ਅਤੇ ਜੰਮੂ ਕਸ਼ਮੀਰ ਦੇ ਹਾਲਾਤ ਦੇ ਮੱਦੇਨਜ਼ਰ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਬਿਨਾਂ ਇਜਾਜ਼ਤ ਸਟੇਸ਼ਨ ਨਾ ਛੱਡਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ, ਜਿਨ੍ਹਾਂ ਦੀ ਇਨ੍ਹਾਂ ਵੱਲੋਂ ਪਾਲਣਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਡਿਊਟੀ ਸਬੰਧੀ ਕਿਸੇ ਕਿਸਮ ਦੀ ਅਣਗਿਹਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜਿ਼ਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਦੂਜੇ ਪਾਸੇ ਵਿਮੈਨ ਸੈੱਲ ਦੀ ਇੰਚਾਰਜ ਸਬ ਇੰਸਪੈਕਟਰ ਗੁਰਦੀਪ ਕੌਰ ਨੇ ਫੌਰੀ ਰਿਪੋਰਟ ਕਰ ਕੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ, ਜਿਸ ਲਈ ਉਸ ਦਾ ਨਕਦ ਇਨਾਮ ਅਤੇ ਕਮੈਂਡੇਸ਼ਨ ਸਰਟੀਫਿਕੇਟ-ਕਲਾਸ 1 ਨਾਲ ਸਨਮਾਨ ਕੀਤਾ ਜਾਵੇਗਾ। ਗੁਰਦੀਪ ਕੌਰ ਪਹਿਲਾਂ ਵੀ ਆਪਣੀ ਪੂਰੀ ਇਮਾਨਦਾਰੀ ਤੇ ਸਿ਼ੱਦਤ ਨਾਲ ਨਿਭਾਉਂਦੀ ਹੈ।
ਫੋਟੋ ਕੈਪਸ਼ਨ: ਜਿ਼ਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਮਹਿਲਾ ਸਬ ਇੰਸਪੈਕਟਰਾਂ ਨੂੰ ਮੁਅੱਤਲ ਕੀਤੇ ਜਾਣ ਬਾਰੇ ਜਾਣਕਾਰੀ ਦਿੰਦੇ ਹੋਏ।

Published by Complaint against Fraud

Mera name ........ha main un help less logon k liye ye rasta banana chahta hun jo log un logon k hath main fas gye hain kisi bhi trah k froud main proper action Liya jayega

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: