ਭਾਰਤੀ ਰਿਜ਼ਰਵ ਬੈਂਕ (RBI) ਨੇ ਏਟੀਐਮ ਵਰਤਣ ਵਾਲੇ ਗਾਹਕਾਂ ਨੂੰ ਰਾਹਤ ਦਿੱਤੀ ਹੈ। ਏਟੀਐਮ ਟ੍ਰਾਂਜੈਕਸ਼ਨ ਚ ਅਸਫ਼ਲ ਟ੍ਰਾਂਜੈਕਸ਼ਨ ਵਰਗੀ ਮੁਸ਼ਕਲ ਦਾ ਸਾਹਮਣਾ ਗਾਹਕ ਹਮੇਸ਼ਾ ਕਰਦੇ ਹਨ। ਬੈਂਕ ਅਜਿਹੀ ਅਸਫਲ ਟ੍ਰਾਂਜੈਕਸ਼ਨ ਦੀ ਗਿਣਤੀ ਕਰਦੇ ਹਨ ਜਿਸ ਕਾਰਨ ਗਾਹਕਾਂ ਦੀ ਮੁਫਤ ਟ੍ਰਾਂਜੈਕਸ਼ਨ ਘੱਟ ਜਾਂਦੀ ਹੈ। ਹੁਣ ਏਟੀਐਮ ਵਰਤਣ ਦੇ ਨਿਯਮਾਂ ਚ ਆਰਬੀਆਈ ਨੇ ਨਿਯਮ ਜਾਰੀ ਕੀਤੇ ਹਨ ਜਿਸ ਨਾਲ ਗਾਹਕਾਂ ਨੂੰ ਲਾਭ ਹੋਵੇਗਾ।
ਬੈਂਕ ਕੁਝ ਹੀ ਗਿਣਤੀ ਚ ਏਟੀਐਮ ਦੀ ਮੁਫਤ ਟ੍ਰਾਂਜੈਕਸ਼ਨ ਹਰੇਕ ਮਹੀਨੇ ਆਪਣੇ ਗਾਹਕਾਂ ਨੂੰ ਦਿੰਦੇ ਹਨ ਮੁਫਤ ਟ੍ਰਾਂਜੈਕਸ਼ਨ ਦੇ ਬਾਅਦ ਬੈਂਕ ਗਾਹਕਾਂ ਤੋਂ ਫੀਸ ਵਸੂਲਦਾ ਹੈ। ਗਾਹਕਾਂ ਨੂੰ ਲਾਭ ਦੇਣ ਲਈ ਆਰਬੀਆਈ ਨੇ ਸਰਕੂਲਰ ਜਾਰੀ ਕਰਦਿਆਂ ਮੁਫਤ ਟ੍ਰਾਂਜੈਕਸ਼ਨ ਦੇ ਨਿਯਮ ਦੱਸੇ ਹਨ। ਇਸ ਬਾਰੇ ਗਾਹਕਾਂ ਵਲੋਂ ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ।
*ਆਰਬੀਆਈ ਦੇ ਏਟੀਐਮ ਦੇ ਨਵੇਂ ਨਿਯਮ ਮੁਤਾਬਕ*
-ਹੁਣ ਬੈਂਕ ਨਾਨ ਕੈਸ਼ ਟ੍ਰਾਂਜੈਕਸ਼ਨ ਵਰਗੀਆਂ ਬਕਾਇਆ ਜਾਣਕਾਰੀ, ਚੈੱਕ ਬੁੱਕ ਦਰਖਾਸਤ, ਟੈਕਸ ਅਦਾਇਗੀ ਜਾਂ ਫੰਡ ਟਰਾਂਸਫਰ ਨੂੰ ਏਟੀਐਮ ਟ੍ਰਾਂਜੈਕਸ਼ਨ ਚ ਨਹੀਂ ਗਿਣਿਆ ਜਾਵੇਗਾ। ਮਤਲਬ ਇਹ ਸਹੂਲਤਾਂ ਹੁਣ ਮੁਫਤ ਟ੍ਰਾਂਜੈਕਸ਼ਨ ਚ ਗਿਣੀਆਂ ਜਾਣਗੀਆਂ।
-ਬੈਂਕ ਦੀ ਅਸਫਲ ਟ੍ਰਾਂਜੈਕਸ਼ਨ ਨੂੰ ਵੀ ਏਟੀਐਮ ਟ੍ਰਾਂਜੈਕਸ਼ਨ ਚ ਨਹੀਂ ਗਿਣਿਆ ਜਾਵੇਗਾ, ਪਿਨ ਗਲਤ ਭਰੇ ਜਾਣ ਨੂੰ ਟ੍ਰਾਂਜੈਕਸ਼ਨ ਨਹੀਂ ਮੰਨੀ ਜਾਵੇਗੀ।