16 Aug 2019
ਆਲਮੀ ਬਾਜ਼ਾਰ ਤੋਂ ਮਜ਼ਬੂਤੀ ਦੇ ਸਮਾਚਾਰ, ਡਾਲਰ ਦੇ ਮੁਕਾਬਲੇ ਰੁਪਏ ਚ ਗਿਰਾਵਟ ਅਤੇ ਕੱਚੇ ਤੇਲ ਚ ਉਬਾਲ ਨਾਲ ਦਿੱਲੀ ਸਰਾਫਾ ਬਾਜ਼ਾਰ ਚ ਸ਼ੁੱਕਰਵਾਰ ਨੂੰ ਦੋਨਾਂ ਕੀਮਤੀ ਧਾਤੂਆਂ ਨੇ ਲੰਬੀ ਛਾਲ ਮਾਰੀ। ਸੋਨਾ 475 ਰੁਪਏ ਦੀ ਤੇਜ਼ੀ ਨਾਲ ਇਕ ਵਾਰ ਫਿਰ 38000 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਉਪਰ ਨਿਕਲ ਗਿਆ।
ਚਾਂਦੀ ਦਾ ਮੁੱਲ ਵੀ 370 ਰੁਪਏ ਦੀ ਛਾਲ ਮਾਰ ਕੇ 44680 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਵਪਾਰੀਆਂ ਮੁਤਾਬਕ ਵਿਦੇਸ਼ੀ ਬਾਜ਼ਾਰਾਂ ਚ ਸੋਨੇ ਦੀ ਕੀਮਤਾਂ ਚ ਤੇਜ਼ੀ ਬਣੀ ਹੋਈ ਹੈ। ਆਲਮੀ ਬਾਜ਼ਾਰ ਚ ਸੋਨਾ ਇਕ ਵਾਰ ਫਿਰ 1524.90 ਡਾਲਰ ਪ੍ਰਤੀ ਟ੍ਰਾਏ ਓਂਸ ਨੂੰ ਛੂਹਣ ਦੇ ਬਾਅਦ ਨਰਮ ਹੈ। ਚਾਂਦੀ ਵੀ 17 ਡਾਲਰ ਪ੍ਰੀਤ ਟ੍ਰਾਏ ਓਂਸ ਦੇ ਨੇੜੇ ਬਣੀ ਹੋਈ ਹੈ।
ਇਸ ਤੋਂ ਇਲਾਵਾ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਪੈਣ ਅਤੇ ਕੱਚਾ ਤੇਲ ਮਜ਼ਬੂਤ ਹੋਣ ਦਾ ਵੀ ਸਥਾਨਕ ਬਾਜ਼ਾਰਾਂ ਚ ਕੀਮਤੀ ਧਾਤੂਆਂ ਤੇ ਅਸਰ ਪਿਆ ਹੈ।