SSP ਕੁਲਦੀਪ ਸਿੰਘ ਚਾਹਲ ਸੀਨੀਅਰ ਕਪਤਾਨ ਪੁਲਿਸ ਜਿਲਾ ਐਸ ਏ ਐਸ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਰਜੇਸ਼ ਹਸਤੀ ਮੁੱਖ ਅਫ਼ਸਰ ਥਾਣਾ ਸੋਹਾਣਾ ਨੇ ਦੱਸਿਆ ਕਿ ਚੌਂਕੀ ਸਨੇਟਾ ਦੀ ਪੁਲਿਸ ਨੇ ਜਦੋਂ ਨੇੜੇ ਰੇਲਵੇ ਪੁਲ ਟੀ ਪੁਆਇੰਟ ਸਨੇਟਾ ਪਾਰਟੀ ਹਾਜਰ ਸੀ ਤਾਂ ਬਨੂੜ ਸਾਈਡ ਤੋਂ ਇਕ ਸਕੂਟਰ ਪਰ ਸਵਾਰ ਦੋ ਨੌਜਵਾਨ ਆ ਰਹੇ ਸਨ ਜੋ ਪੁਲਿਸ ਪਾਰਟੀ ਨੂੰ ਦੇਖਕੇ ਸਕੂਟਰ ਚਾਲਕ ਦੇ ਪਿੱਛੇ ਬੈਠੇ ਨੌਜਵਾਨ ਰਜੀਵ ਵਰਮਾ ਪੁੱਤਰ ਸੁਰਿੰਦਰ ਵਰਮਾ ਵਾਸੀ ਨਵਾਂ ਸ਼ਹਿਰ ਬਡਾਲਾ ਨੇ ਛਾਲ ਮਾਰ ਦਿੱਤੀ ਅਤੇ ਆਪਣੇ ਹੱਥ ਵਿੱਚ ਫੜਿਆ ਲਿਫਾਫਾ ਜਿਸ ਵਿੱਚ 30 ਨਸ਼ੀਲੇ ਟੀਕੇ ਸਨ ਜਮੀਨ ਪਰ ਸੁੱਟ ਦਿੱਤਾ ਅਤੇ ਭੱਜ ਗਿਆ ਸਕੂਟਰ ਸਵਾਰ ਵਕੀਲ ਖਾਨ ਪੁੱਤਰ ਭਾਗ ਖਾਨ ਵਾਸੀ ਨਵਾਂ ਸ਼ਹਿਰ ਬਡਾਲਾ ਦਾ ਪਿੱਠੂ ਬੈਗ ਚੈਕ ਕੀਤਾ ਤਾਂ ਉਸ 30 ਨਸ਼ੀਲੇ ਟੀਕੇ ਅਤੇ 85000 ਰੁਪਏ ਡਰੱਗ ਮਨੀ ਬਰਾਮਦ ਹੋਈ ਦੋਸ਼ੀ ਵਕੀਲ ਖਾਨ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ