ਚੰਡੀਗੜ੍ਹ 24 ਜੁਲਾਈ ():-*
ਜੁਲਾਈ ਦਾ ਆਖਰੀ ਹਫਤਾ ਸ਼ੁਰੂ ਹੋਣ ਵਾਲਾ ਹੈ ਤੇ ਪੰਜਾਬ ਚ ਇੱਕ ਵਾਰ ਫਿਰ ਮਾਨਸੂਨ ਐਕਟਿਵ ਹੋਣ ਲਈ ਤਿਆਰ ਹੈ। ਬੁੱਧਵਾਰ ਰਾਤ ਤੋਂ ਐਤਵਾਰ ਤੱਕ ਮਾਨਸੂਨ ਦੇ ਨੀਵੇਂ ਬੱਦਲ ਤੇ ਹਲਕੀਆਂ/ਦਰਮਿਆਨੀਆਂ ਬਰਸਾਤਾਂ ਸੂਬੇ ਦੇ ਸਾਰੇ ਹਿੱਸਿਆਂ ਚ ਦੇਖੀਆਂ ਜਾਣਗੀਆਂ।* *ਗੁਰਦਾਸਪੁਰ ਤੇ ਹਿਮਾਚਲ ਨਾਲ ਲੱਗਦੇ ਨੀਮ-ਪਹਾੜੀ ਹਿੱਸਿਆਂ ਚ ਲੰਮੇ ਅਰਸੇ ਬਾਅਦ ਚੰਗਾ ਮੀਂਹ ਪਵੇਗਾ।*
*ਬਹੁਤੇ ਸੂਬੇ ਚ 25-26 ਜੁਲਾਈ ਨੂੰ ਸਭ ਤੋਂ ਵਧੀਕ ਉਮੀਦ ਰਹੇਗੀ, ਝੜੀ ਤੋਂ ਇਨਕਾਰ ਨਹੀਂ। ਲੁਧਿਆਣਾ, ਨਵਾਂਸ਼ਹਿਰ, ਬਠਿੰਡਾ, ਮੁਕਤਸਰ, ਫਰੀਦਕੋਟ, ਕੋਟਕਪੂਰਾ, ਪਟਿਆਲਾ, ਅੰਬਾਲਾ, ਗੁਰਦਾਸਪੁਰ, ਪਠਾਨਕੋਟ, ਦਸੂਹਾ, ਮੁਕੇਰੀਆਂ, ਅੰਮ੍ਰਿਤਸਰ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਮੋਹਾਲੀ ਦੇ ਇਲਾਕਿਆਂ ਚ ਭਾਰੀ ਮੀਂਹ ਦੀ ਉਮੀਦ ਹੈ। ਜਾਹਿਰ ਹੈ ਕਿ ਸੂਬੇ ਦੇ ਕਈ ਹਿੱਸਿਆਂ ਚ ਫਿਰ ਹੜ੍ਹ ਦੀ ਸਥਿਤੀ ਪੈਦਾ ਹੋ ਸਕਦੀ ਹੈ।* *ਐਤਵਾਰ ਤੋਂ ਮਾਨਸੂਨੀ ਬਰਸਾਤਾਂ ਚ ਕਮੀ ਆਵੇਗੀ।* *ਇਸ ਦੌਰਾਨ ਨਾ ਸਿਰਫ ਪੰਜਾਬ ਬਲਕਿ ਦਿੱਲੀ, ਪੰਜਾਬ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਚ ਵੀ ਚੰਗੀਆਂ ਮਾਨਸੂਨੀ ਫੁਹਾਰਾਂ ਪੈਣਗੀਆਂ।*
*ਜੁਲਾਈ ਅੰਤ ਤੇ ਅਗਸਤ ਸ਼ੁਰੂ ਚ ਫਿਰ ਮਾਨਸੂਨ ਦੇ ਐਕਟਿਵ ਹੋਣ ਦੀ ਆਸ ਹੈ।*
*ਬੀਤੇ 4-5 ਦਿਨਾਂ ਤੋਂ ਸੁਸਤ ਮਾਨਸੂਨ ਦੌਰਾਨ ਸੂਬੇ ਚ ਰੋਜ਼ਾਨਾ ਕਿਤੇ ਨਾ ਕਿਤੇ ਟੁੱਟਵੀ ਬਾਰਿਸ਼ ਹੋ ਰਹੀ ਹੈ, ਪਰ ਘੱਟ ਖੇਤਰ ਚ ਹੋਈ ਇਸ ਨਿੱਕੀ ਕਾਰਵਾਈ ਨਾਲ ਹੁੰਮਸ ਭਰੀ ਗਰਮੀ ਨੂੰ ਰਤਾ ਵੀ ਫਰਕ ਨਹੀਂ ਪੈਂਦਾ ਸਗੋਂ ਸਥਿਤੀ ਹੋਰ ਅਸਹਿਜ ਬਣ ਜਾਂਦੀ ਹੈ। ਮੌਜੂਦਾ ਸਮੇਂ, ਨਾ ਸਿਰਫ ਦਿਨ ਬਲਕਿ ਰਾਤਾਂ ਨੂੰ ਵੀ ਚਿਪਚਿਪੀ ਗਰਮੀ ਬਣੀ ਹੋਈ ਹੈ।*