ਅੱਜ ਪਿੰਡ ਸਨੇਟਾ ਵਿਖੇ ਡਾ ਅਨਵਰ ਹੁਸੈਨ ਚੇਅਰਮੈਨ ਘੱਟ ਗਿਣਤੀਆਂ ਕਾਂਗਰਸ ਜ਼ਿਲ੍ਹਾ ਮੁਹਾਲੀ ਦੀ ਅਗਵਾਹੀ ਹੇਠ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਪੁਤਲਾ ਸਾੜਿਆ ਗਿਆ ਡਾ ਹੁਸੈਨ ਕਿਹਾ ਕੀ ਯੂ ਪੀ ਦੇ ਅੰਦਰ ਜਦੋਂ ਦੀ ਯੋਗੀ ਸਰਕਾਰ ਬਣੀ ਹੈ ਸ਼ੁਰੂ ਤੋਂ ਹੀ ਗੁੰਡਾਗਰਦੀ ਪੂਰੇ ਜ਼ੋਰਾਂ ਤੇ ਹੈ ਅਤੇ ਬੀਜੇਪੀ ਅਤੇ ਆਰ ਐੱਸ ਐੱਸ ਦੇ ਲੀਡਰਾਂ ਦੀ ਗੰਦੀ ਰਾਜਨੀਤੀ ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ, ੲਿਸ ਦਾ ਇੱਕ ਹਿੱਸਾ ਸੋਨਭਧਰ ਵਿਖੇ ਵਾਪਰੀ ਬੜੀ ਦਰਦਨਾਕ ਘਟਨਾ ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਸ੍ਰੀਮਤੀ ਪ੍ਰਿਯੰਕਾ ਗਾਂਧੀ ਜੀ ਨੇ ਸੋਨਭਦਰ ਘਟਨਾ ਚ ਮਾਰੇ ਗਏ ਲੋਕਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣਾ ਬਹੁਤ ਹੀ ਸ਼ਰਮਨਾਕ ਘਟਨਾ ਹੈ,ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਪ੍ਰਿਯੰਕਾ ਗਾਂਧੀ ਜੀ ਨੂੰ ਇਕੱਲਾ ਸਮਝਣ ਦੀ ਗਲਤੀ ਨਾ ਕਰੇ ਯੋਗੀ ਸਰਕਾਰ ,,,,ਅਸੀਂ ਮੰਗ ਕਰਦੇ ਹਾਂ ਮਾਣਯੋਗ ਪ੍ਰਧਾਨ ਮੰਤਰੀ ਜੀ ਤੌਂ ਅਤੇ ਭਾਰਤ ਦੇ ਰਾਸ਼ਟਰਪਤੀ ਜੀ ਤੋਂ ਵੀ ਯੂ ਪੀ ਪ੍ਦੇਸ਼ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਸੋਨਭਦਰ ਵਿਖੇ ਵਾਪਰੀ ਘਟਨਾ ਚ ਜੋ ਜੋ ਵੀ ਜ਼ਿੰਮੇਵਾਰ ਹੈ ਚਾਹੇ ਉਹ ਕੋੲੀ ਰਾਜਨੇਤਾ ਹੈ ਚਾਹੇ ਕੋਈ ਆਈ ਏ ਐੱਸ ਅਫਸਰ ਹੈ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਜਨਤਾ ਦਾ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਤੇ ਵਿਸ਼ਵਾਸ ਬਣਿਆ ਰਹੇ ,ਇਸ ਮੋਕੇ ਡ ਅਨਵਰ ਹੁਸੈਨ ਤੋਂ ਇਲਾਵਾ ਚੌਧਰੀ ਰਾਮ ਆਸਰਾ ਜਨਰਲ ਸਕੱਤਰ ਕਾਂਗਰਸ ਕਿਸਾਨ ਸੈੱਲ ਪੰਜਾਬ, ਸਦੀਕ ਚਾਹੜ ਮਾਜਰਾ ਬਲਾਕ ਚੇਅਰਮੈਨ ਮਾਜਰੀ,ਸੱਯਦ ਅਹਿਲਕਾਰ ਸਾਬਕਾ ਮੈਂਬਰ ਪੰਚਾਇਤ ਸਨੇਟਾ,ਕਾਕਾ ਖ਼ਾਨ ਸਾਬਕਾ ਮੈਂਬਰ ਪੰਚਾਇਤ ਸਨੇਟਾ,ਬਾਬਾ ਮੁਹੰਮਦ ਸਲੀਮ ਸਾਬਰੀ,ਸੋਨੀ ਗੋਬਿੰਦਗੜ੍ਹ,ਸੁੱਖੀ ਗੋਬਿੰਦਗੜ੍ਹ,ਗੋਲਡੀ ਚੌਧਰੀ ਸਨੇਟਾ, ਸਾਹਿਲ,ਸੱਜਾਦ,ਅਲੀ ,ਅਰਸ਼ਦ ,ਅਸ਼ਰਫ,ਅਤੇ ਮਨੂੰ ਸਨੇਟਾ