ਚੰਡੀਗੜ੍ਹ, 17 ਜੁਲਾਈ ():–*
*ਮੌਸਮ ਵਿਭਾਗ ਦਾ ਦਾਅਵਾ ਹੈ ਕਿ ਅਗਲੇ 24 ਘੰਟਿਆਂ ਵਿਚ ਪੰਜਾਬ ਅਤੇ ਚੰਡੀਗੜ ਦੇ ਨਾਲ ਮੋਹਾਲੀ ਵਿੱਚ ਵੀ ਭਾਰੀ ਬਾਰਿਸ਼ ਦੇ ਆਸਾਰ ਹਨ। ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਤੇ ਮਾਨਸੂਨ ਦੋਨੇਂ ਐਕਟਿਵ ਹਨ। ਬਾਰਿਸ਼ ਦਾ ਇਹ ਦੌਰ 17 ਜੁਲਾਈ ਅਤੇ 18 ਜੁਲਾਈ ਤੱਕ ਚੱਲਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 19 ਜੁਲਾਈ ਤੱਕ ਬਾਰਿਸ਼ ਦੇ ਕੁਝ ਰੁਕਣ ਦੀ ਸੰਭਾਵਨਾ ਹੈ।*