ਵਾਹਿਗੁਰੂ ਜੀ,,,, ਇਸ ਮਾਤਾ ਨੂੰ ਕੋਈ ਸਖਸ਼ 11 ਜੂਨ ਨੂੰ ਬੱਸ ਸਟੈਂਡ ਮੋਗਾ ਤੋਂ ਚੁੱਕ ਕੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਗਿਆ ਸੀ ਤੇ ਮਾਤਾ ਜੀ ਉਦੋਂ ਤੋਂ ਮਾਤਾ ਲਾਵਾਰਿਸ ਹਾਲਤ ਵਿੱਚ ਮੋਗੇ ਪਈ ਹੈ। ਇਸ ਦੀ ਹਾਲਤ ਖਰਾਬ ਹੈ ਤੇ ਲੈਟਰੀਨ, ਪਿਸ਼ਾਬ ਵਿਚ ਹੀ ਕਰ ਰਹੀ ਹੈ। ਇਹ (ਮਾਤਾ) ਆਪਣਾ ਨਾਮ ਛਿੰਦਰ ਕੌਰ, ਪਤੀ ਦਾ ਨਾਮ ਸਵ. ਗੁਰਮੀਤ ਸਿੰਘ ਵਾਸੀ ਭਦੌੜ ਦੱਸ ਰਹੀ ਹੈ, ਕਲਯੁਗੀ ਬੇਟੇ ਦਾ ਨਾਮ ਲੱਖਾ ਦੱਸਦੀ ਹੈ, ਜਿਸ ਨੇ ਕੁੱਟਮਾਰ ਕਰਕੇ ਇਸ ਨੂੰ ਘਰੋਂ ਕੱਢ ਦਿੱਤਾ ਹੈ। ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਦੇ ਵਾਰਿਸਾਂ ਤੱਕ ਖਬਰ ਪਹੁੰਚ ਜਾਵੇ, ਜੇ ਉਹ ਮਾਤਾ ਨੂੰ ਨਹੀਂ ਰੱਖਣਾ ਚਾਹੁੰਦੇ ਤਾਂ ਸਾਨੂੰ ਲਿਖਤੀ ਦੇ ਜਾਣ ਤਾਂ ਜੋ ਅਸੀਂ ਐਸ.ਡੀ.ਐਮ. ਤੋਂ ਇਜਾਜਤ ਲੈ ਕੇ ਇਸ ਨੂੰ ਕਿਸੇ ਆਸ਼ਰਮ ਜਾਂ ਪਿੰਗਲਵਾੜੇ ਛੱਡ ਸਕੀਏ।