ਮੁਹਾਲੀ ਦੇ ਫ਼ੇਜ਼ ਗਿਆਰਾਂ ਥਾਣੇ ਅਧੀਨ ਆਉਂਦੇ ਇੱਕ ਇਲਾਕੇ ਵਿੱਚ 14 ਸਾਲਾ ਲੜਕੀ ਨਾਲ 6 ਲੜਕਿਆਂ ਵੱਲੋਂ ਬਲਾਤਕਾਰ किए ਜਾਣ ਅਤੇ ਵੀਡੀਓ ਬਣਾ ਕੇ ਵਾਇਰਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ…ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸਾਰੀ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਇਸ ਲੰਘੀ 14 ਜੂਨ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੇਖੀ । ਲੜਕੀ ਦੇ ਪਰਿਵਾਰ ਵਾਲਿਆਂ ਨੇ ਸੋਲਾਂ ਜੂਨ ਤੋਂ ਹੀ ਫੇਜ ਗਿਆਰਾਂ ਦੇ ਥਾਣੇ ਵਿੱਚ ਜਾ ਕੇ ਮੁਲਾਜ਼ਮਾਂ ਖਿਲਾਫ ਪਰਚਾ ਦਰਜ ਕਰਵਾਉਣ ਲਈ ਕੋਸ਼ਿਸ਼ ਕੀਤੀ ਪਰ ਪਰ ਥਾਣੇ ਵਾਲਿਆਂ ਨੇ 20 ਜੂਨ ਨੂੰ ਪਰਚਾ ਦਰਜ ਕੀਤਾ ਅਤੇ 21 ਜੂਨ ਨੂੰ ਲੜਕੀ ਦੇ ਅਦਾਲਤ ਵਿੱਚ ਬਿਆਨ ਦਰਜ ਕਰਵਾਏ ।
ਲੜਕੀ ਨੇ ਦੱਸਿਆ ਕਿ ਇੱਕ ਸਾਲ ਤੋਂ ਇਹ ਲੜਕੇ ਉਸ ਨਾਲ ਬਲਾਤਕਾਰ ਕਰਦੇ ਸਨ ਅਤੇ ਪਰਿਵਾਰ ਨੂੰ ਖਤਮ ਕਰ ਦੇਣ ਦੀਆਂ ਧਮਕੀਆਂ ਵੀ ਦਿੰਦੇ ਸਨ।
ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਉਸ ਵੇਲੇ ਇਸ ਮਾਮਲੇ ਦਾ ਪਤਾ ਲੱਗਿਆ ਜਦੋਂ ਸੋਸ਼ਲ ਮੀਡੀਆ ਤੇ ਉਨ੍ਹਾਂ ਨੇ ਆਪਣੀ ਲੜਕੀ ਨਾਲ ਜ਼ਬਰਦਸਤੀ ਹੋਣ ਦੀ ਵੀਡੀਓ ਵੇਖੀ। ਉਸ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਨੇ ਇੱਕ ਲੜਕੇ ਅਤੇ ਇੱਕ ਲੜਕੀ ਦੇ ਪਿਤਾ ਨੂੰ ਫੜਿਆ ਹੋਇਆ ਹੈ ।ਨਾਬਾਲਗ ਲੜਕੀਆਂ ਨਾਲ ਰੇਪ ਕੇਸ ਦੇ ਮਾਮਲਿਆਂ ਵਿਚ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਪਰ ਪੁਲਸ ਦੀ ਢਿੱਲ ਮੱਠ ਤੋਂ ਇਹ ਜਾਪਦਾ ਹੈ ਕਿ ਪੁਲਸ ਨੂੰ ਬਲਾਤਕਾਰ ਨਾਲ ਸਬੰਧਤ ਕਾਨੂੰਨਾਂ ਬਾਰੇ ਗਿਆਨ ਹੀ ਨਹੀਂ।ਇਸ ਮਾਮਲੇ ਵਿੱਚ ਸਿਆਸੀ ਦਬਾਅ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ।