ਚੰਡੀਗੜ੍ਹ-ਖਰੜ ਨੈਸ਼ਨਲ ਹਾਈਵੇਅ-21 ‘ਤੇ ਤੇ ਸਤਿਥ ਪਾਲਕੀ ਰਿਜੌਰਟ ਸਾਹਮਣੇ ਅੰਬ ਖਰੀਦ ਰਹੇ ਪੰਜਾਬੀ ਸਿੰਗਰ ‘ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਮੋਟਰਸਾਈਕਲ ‘ਤੇ ਆਏ ਬਦਮਾਸ਼ਾਂ ਨੇ ਉੱਭਰਦੇ ਗਾਇਕ ਬਲਤਾਜ ਖ਼ਾਨ ‘ਤੇ ਗੋਲ਼ੀਆਂ ਚਲਾਈਆਂ। ਇਹ ਘਟਨਾ ਲੰਘੀ ਰਾਤ ਪੌਣੇ 11 ਵਜੇ ਦੀ ਹੈ। ਘਟਨਾ ਸਮੇਂ ਬਲਤਾਜ ਦੇ ਨਾਲ ਉਸ ਦੀ ਪਤਨੀ ਵੀ ਸੀ। ਹਮਲਾਵਰਾਂ ਨੇ ਚਾਰ ਫਾਇਰ ਕੀਤੇ ਜਿਸ ਵਿੱਚੋਂ ਦੋ ਫਾਈਰ ਬਲਤਾਜ ਦੀ ਗਰਦਨ ਤੇ ਇੱਕ ਉਸ ਦੇ ਢਿੱਡ ‘ਚ ਲੱਗਿਆ। ਜਦਕਿ ਚੌਥਾ ਫਾਇਰ ਉਨ੍ਹਾਂ ਨੇ ਭੀੜ ਨੂੰ ਭਜਾਉਣ ਲਈ ਹਵਾ ‘ਚ ਕੀਤਾ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰੇਹੜੀ ਵਾਲਾ ਜਿਸ ਤੋਂ ਪੀੜਤ ਅੰਬ ਖਰੀਦ ਰਿਹਾ ਸੀ, ਦਾ ਕਹਿਣਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਬਲਤਾਜ ‘ਤੇ ਹਮਲਾ ਹੋਇਆ ਹੈ।
ਬਲਤਾਜ ‘ਤੇ ਹਮਲਾ ਕਰਨ ਵਾਲੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਗੋਲ਼ੀਆਂ ਲੱਗਣ ਤੋਂ ਬਾਅਦ ਬਲਤਾਜ ਨੂੰ ਮੈਕਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਹਾਲਾਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮਿਲਣ ‘ਤੇ ਐਸਐਸਪੀ ਹਰਚਰਨ ਸਿੰਘ ਭੁਲੱਰ ਨੇ ਏਐਸਪੀ ਸਿਟੀ-1 ਅਸ਼ਵਨੀ ਕੋਟਿਆਲ ਤੇ ਹੋਰ ਅਧਿਕਾਰੀਆਂ ਨੇ ਬਲਤਾਜ ਦੀ ਪਤਨੀ ਦੇ ਬਿਆਨ ਦੇ ਆਧਾਰ ‘ਤੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਨੂੰ ਤਲਾਸ਼ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ।