ਅੱਜ ਪਿੰਡ ਸਨੇਟਾ ਵਿਖੇ ਸਮੂਹ ਮੁਸਲਿਮ ਭਾਈਚਾਰੇ ਨੇ ਬਖਸ਼ਿਸ਼ ਦੇ ਮਹੀਨੇ ਰਮਜ਼ਾਨ ਵਿੱਚ ਇੱਕ ਮਹੀਨਾ ਰੋਜ਼ੇ ਰੱਖਣ ਤੋਂ ਬਾਅਦ,,,,,,,, ਡਾ
ਅਨਵਰ ਹੂਸੈਨ ਚੇਅਰਮੈਨ ਘੱਟ ਗਿਣਤੀਆਂ ਕਾਂਗਰਸ ਜ਼ਿਲ੍ਹਾ ਮੁਹਾਲੀ ਅਤੇ ਪ੍ਰਧਾਨ ਰੌਸ਼ਨ ਅਲੀ ,ਖ਼ਜ਼ਾਨਚੀ ਅਹਿਲਕਾਰ ,ਐਸ ਹਮੀਦ ਅਲੀ, ਮੁਹੰਮਦ ਸਲੀਮ, ਰੋਨੀ ਖਾਨ ,ਅਜੈਬ ਖਾਨ,ਨਵਾਬ ਅਲੀ, ਕਮਲ ਖਾਨ ,ਸੁਲੇਮਾਨ ਭੱਟ, ਰੂਪਾ ਖਾਨ,ਕਾਕਾ ਖਾਨ,ਤੁਫੈਲ ਖਾਨ ਅਤੇ ਨੇੜਲੇ ਪਿੰਡ ਸੁਖਗੜ, ਢੇਲਪੁਰ ਗਡਾਣਾ, ਬਠਲਾਣਾ ਰਾਏਪੁਰ ਕਲਾਂ,ਤੇ ਹੋਰ ਇਲਾਕੇ ਦੇ ਕਈ ਹੋਰ ਪਿੰਡਾਂ ਦੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਅੱਜ ਈਦ-ਓਲ-ਫਿਤਰ ਦੀ ਨਮਾਜ਼ ਇਮਾਮ ਸਾਹਿਬ ਹਕੀਮ ਬੁਰਹਾਨ ਦੇ ਪਿੱਛੇ ਪਿੰਡ ਸਨੇਟਾ ਵਿਖੇ ਅਦਾ ਕੀਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਅਤੇ ਦੇਸ਼ ਦੀ ਸੁਰੱਖਿਆ ਅਤੇ ਸਲਾਮਤੀ ਲਈ ਦੁਆ ਮੰਗੀ ਗਈ ਇਸ ਮੌਕੇ ਪਿੰਡ ਦੇ ਸਰਪੰਚ ਭਗਤ ਰਾਮ ਨੇ ਸਮੁੱਚੀ ਪੰਚਾਇਤ ਸਮੇਤ ਮੁਸਲਮਾਨ ਭਾਈਚਾਰੇ ਦੇ ਈਦ ਦੇ ਫੰਕਸ਼ਨ ਵਿੱਚ ਸ਼ਿਰਕਤ ਕੀਤੀ ਹੈ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਪਿੰਡ ਦੇ ਸਰਪੰਚ ਭਗਤ ਰਾਮ ਜੀ ਦਾ ਅਤੇ ਸਮੁੱਚੀ ਪੰਚਾਇਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ