ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਹੁਕਮ ਜਾਰੀ ਵਿਧਾਇਕ ਦਵਿੰਦਰ ਘੁਬਾਇਅਾ ਉਮਰ ਮਾਮਲੇ ਵਿਚ ਸਕੂਲ ਪ੍ਰਿੰਸੀਪਲ ਅਤੇ ਡਾਕਟਰ ਤਲਬ26 ਜੁਲਾਈ 2019 ਨੂੰ ਪੱਖ ਰੱਖਣਗੇ ਇਹ ਅਧਿਕਾਰੀ ਆਪਣਾ ਪੱਖ ਸੁਰਜੀਤ ਕੁਮਾਰ ਜਿਆਨੀ ਵੱਲੋਂ ਦਾਖਲ ਕੀਤੀ ਗਈ ਸੀ ਸਿਵਲ ਰਿੱਟ ਪਟੀਸ਼ਨ
ਚੰਡੀਗੜ੍ਹ / ਫ਼ਾਜ਼ਿਲਕਾ 31 ਮਈ(ਹਰਦੀਪ ਸਿੰਘ)
ਮੌਜੂਦਾ ਵਿਧਾਇਕ ਫਾਜ਼ਿਲਕਾ( ਪੰਜਾਬ) ਦਵਿੰਦਰ ਸਿੰਘ ਘੁਬਾਇਆ ਦੇ ਉਮਰ ਸਰਟੀਫਿਕੇਟ ਨੂੰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚ ਚੱਲ ਗਏ ਮਾਮਲੇ ਸਬੰਧੀ ਅਦਾਲਤ ਨੇ ਅੱਜ ਸਕੂਲ ਪ੍ਰਿੰਸੀਪਲ ਅਤੇ ਜਲਾਲਾਬਾਦ ਸਥਿਤ ਇੱਕ ਨਿੱਜੀ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਨੂੰ ਸੰਮਨ ਜਾਰੀ ਕੀਤੇ ਹਨ ।
ਅਦਾਲਤ ਵੱਲੋਂ ਪ੍ਰਿੰਸੀਪਲ ਡੀ ਏ ਵੀ ਸੈਨੇਟਰੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਲਾਲਾਬਾਦ ਅਤੇ ਡਾਕਟਰ ਅਮਰਜੀਤ ਸਿੰਘ ਟੱਕਰ ਪ੍ਰੀਤ ਨਰਸਿੰਗ ਹੋਮ ਜਲਾਲਾਬਾਦ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਅਦਾਲਤ ਵਿੱਚ ਗਵਾਹੀ ਲਈ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ ।
ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਰਜੀਤ ਕੁਮਾਰ ਜਿਆਨੀ ਵੱਲੋਂ ਦਾਇਰ ਕੀਤੀ ਸਿਵਲ ਰਿਟ ਪਟੀਸ਼ਨ cm 7-E/2009 under order 16 Rule 14 ਵਿੱਚ ਦੋਸ਼ ਲਗਾਇਆ ਸੀ ਕਿ ਦਵਿੰਦਰ ਸਿੰਘ ਘੁਬਾਇਆ ਵੱਲੋਂ ਚੋਣ ਲੜਨ ਮੌਕੇ ਵਰਤਿਆ ਗਿਆ ਜਨਮ ਸਰਟੀਫਿਕੇਟ ਠੀਕ ਨਹੀਂ ਹੈ ਬਲਕਿ ਚੋਣ ਲੜਨ ਮੌਕੇ ਇਸ ਆਗੂ ਦੀ ਉਮਰ ਜਾਰੀ ਮਾਪਦੰਡਾਂ ਅਨੁਸਾਰ ਪੂਰੀ ਨਹੀਂ ਸੀ ।
ਅਦਾਲਤ ਵਿੱਚ ਅਗਲੀ ਪੇਸ਼ੀ 26 ਜੁਲਾਈ 2019 ਦੇ ਦਿਨ ਤੈਅ ਕੀਤੀ ਗਈ ਹੈ ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਹੇ ਇਸ ਮਾਮਲੇ ਉੱਪਰ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ । ਪਿਛਲੀਆਂ ਤਰੀਕਾਂ ਵਿੱਚ ਦਵਿੰਦਰ ਘੁਬਾਇਆ ਪਿਤਾ ਵੱਲੋਂ ਆਪਣੇ ਪੱਖ ਵਿੱਚ ਸਕੂਲ ਪ੍ਰਿੰਸੀਪਲ ਅਤੇ ਹਸਪਤਾਲ ਵੱਲੋਂ ਆਪਣਾ ਪੱਖ ਪੇਸ਼ ਨਾ ਕਰ ਸਕਣ ਸਬੰਧੀ ਮਾਣਯੋਗ ਅਦਾਲਤ ਦੇ ਰੁਖ਼ ਵੱਲ ਸਭ ਦਾ ਧਿਆਨ ਸੀ ।
ਪਟੀਸ਼ਨਰ ਧਿਰ ਵੱਲੋਂ ਐਡਵੋਕੇਟ ਸੁਖਬੀਰ ਸਿੰਘ ਮੱਤੇਵਾਲ ਅਤੇ ਜਗਦੀਪ ਸਿੰਘ ਗਿੱਲ ਪੇਸ਼ ਹੋਏ ।
ਐਡਵੋਕੇਟ ਵਿਨੋਦ ਚੱਡਾ , ਐਡਵੋਕੇਟ ਐੱਚ ਐੱਸ ਬਰਾੜ ਅਤੇ ਐਡਵੋਕੇਟ ਈਸ਼ ਮਹਾਜਨ ਸਾਹਮਣੇ ਤੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ।
ਇਸ ਸਬੰਧੀ ਦੋਹਾਂ ਧਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਣਯੋਗ ਅਦਾਲਤ ਉੱਪਰ ਪੂਰਨ ਵਿਸ਼ਵਾਸ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲੇਗਾ ।