ਪੰਜਾਬ ਦਾ ‘ਕੈਪਟਨ’ ਸਿਰਫ਼ ਅਮਰਿੰਦਰ ਸਿੰਘ ਹੀ ਹੈ, ਦਿੱਲੀ ਵਿੱਚ ਵੀ ਹੋਈ ਚਰਚਾ*

*ਲੋਕ ਸਭਾ ਚੋਣਾਂ ‘ਚ ਮੋਦੀ ਸੁਨਾਮੀ ਨੇ ਵਿਰੋਧੀ ਪਾਰਟੀਆਂ ਦੀਆਂ ਗਿਣਤੀਆਂ ਮਿਣਤੀਆਂ ਤਬਾਹ ਕਰ ਦਿੱਤੀਆਂ। ਲੋਕ ਸਭਾ ਚੋਣਾਂ ‘ਚ ਮਿਲੀ ਵੱਡੀ ਕਾਮਯਾਬੀ ਤੋਂ ਬਾਅਦ ਜਿੱਥੇ ਐੱਨਡੀਏ ਵੱਲੋਂ ਸਰਕਾਰ ਬਣਾਉਣ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਉੱਥੇ ਹੀ ਕਾਂਗਰਸ ਹਾਰ ਦੇ ਪਹਿਲੂਆਂ ‘ਤੇ ਵਿਚਾਰ ਚਰਚਾ ਕਰ ਰਹੀ ਹੈ। ਦਿੱਲੀ ਵਿਖੇ ਬੀਤੇ ਸਨਿੱਚਰਵਾਰ ਕਾਂਗਰਸ ਵਰਕਰ ਕਮੇਟੀ (CWC) ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਮੇਟੀ ਦੇ ਮੈਂਬਰਾਂ ਵੱਲੋਂ ਹਾਰ ਦੇ ਕਾਰਨਾਂ ‘ਤੇ ਵਿਚਾਰ ਚਰਚਾ ਕੀਤੀ ਗਈ। ਖ਼ਾਸ ਗੱਲ ਇਹ ਰਹੀ ਕਿ ਇਸ ਮੀਟਿੰਗ ‘ਚ ਹਰ ਸੂਬੇ ਤੋਂ ਪਹੁੰਚੇ ਕਾਂਗਰਸੀ ਆਗੂਆਂ ਨੇ ਹਾਰ ਦਾ ਕਾਰਨ ਸਪਸ਼ਟ ਕੀਤਾ। ਕਈ ਆਗੂਆਂ ਨੇ ਹਾਰ ਦਾ ਕਾਰਨ ਮੋਦੀ ਲਹਿਰ ਨੂੰ ਦੱਸਿਆ ਤਾਂ ਕਈ ਆਗੂ ਹਾਰ ਦਾ ਠਿਕਰਾ ਇੱਕ ਦੂਜੇ ‘ਤੇ ਭੰਨਦੇ ਨਜ਼ਰ ਆਏ, ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੀਟਿੰਗ ‘ਚ ਕਾਂਗਰਸ ਵੱਲੋਂ ਸੂਬੇ ਅੰਦਰ ਕੀਤਾ ਗਏ ਚੰਗੇ ਪ੍ਰਦਰਸ਼ਨ ਦੇ ਗੁਣਗਾਨ ਕਰਦੇ ਨਜ਼ਰ ਆਏ। ਭਾਵੇਂ ਕਿ ਦੇਸ਼ ਅੰਦਰ ਮੋਦੀ ਲਹਿਰ ਨੇ ਕਾਂਗਰਸ ਸਮੇਤ ਵਿਰੋਧੀਆਂ ਦੀ ਸਿਆਸੀ ਜ਼ਮੀਨ ਨੂੰ ਵੱਡਾ ਖ਼ੋਰਾ ਲਗਾਇਆ, ਪਰ ਮੋਦੀ ਲਹਿਰ ਪੰਜਾਬ ਨੂੰ ਆਪਣੀ ਚਪੇਟ ਵਿੱਚ ਨਹੀਂ ਲੈ ਸਕੀ। ਸੂਬੇ ਅੰਦਰ ਕਾਂਗਰਸ ਵੱਲੋਂ ਕੀਤੇ ਗਏ ਇਸ ਪ੍ਰਦਰਸ਼ਨ ਨੇ ਇਹ ਸਾਬਿਤ ਕਰ ਦਿੱਤਾ ਕਿ ਦੇਸ਼ ਦਾ ਕੈਪਟਨ ‘ਮੋਦੀ’ ਹੋ ਸਕਦਾ ਹੈ, ਪਰ ਪੰਜਾਬ ਦਾ ‘ਕੈਪਟਨ’ ਸਿਰਫ਼ ਅਮਰਿੰਦਰ ਸਿੰਘ ਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ‘ਚ ਕਾਂਗਰਸ ਨੇ ਸੂਬੇ ਅੰਦਰ 13 ਚੋਂ 08 ਸੀਟਾਂ ਹਾਸਲ ਕੀਤੀਆਂ ਜਦਕਿ ਪੰਜ ਮਹੀਨੇ ਪਹਿਲਾਂ ਰਾਜਸਥਾਨ ‘ਚ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਬਣਾਈ ਸੀ, ਪਰ ਲੋਕ ਸਭਾ ਦੀ ਕੋਈ ਵੀ ਸੀਟ ਕਾਂਗਰਸ ਹੱਥ ਨਹੀਂ ਲੱਗੀ। ਉਧਰ, ਐੱਮ.ਪੀ. ਅਤੇ ਝਾਰਖੰਡ ਵਿੱਚ ਵੀ ਕਾਂਗਰਸ ਦਾ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ। CWC ਦੀ ਮੀਟਿੰਗ ਵਿੱਚ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਕਾਰਗੁਜਾਰੀ ‘ਤੇ ਸਵਾਲ ਖੜੇ ਹੋਏ, ਪਰ ਕੈਪਟਨ ਦੀ ਸਰਦਾਰੀ ਬਰਕਾਰ ਰਹੀ। ਤੁਹਾਨੂੰ ਦੱਸ ਦਈਏ ਕਿ ਮੀਡੀਆ ਰਿਪੋਰਟਾਂ ਮੁਤਾਬਕ ਬੀਤੀ CWC ਦੀ ਮੀਟਿੰਗ ਸਮੇਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਰਾਹੁਲ ਗਾਂਧੀ ਪ੍ਰਧਾਨਗੀ ਦੇ ਆਹੁਦੇ ਤੋਂ ਅਸਤੀਫ਼ਾ ਦੇਣਗੇ ਜਿਸ ਤੋਂ ਬਾਅਦ ਕਾਂਗਰਸ ਦੀ ਨੈਸ਼ਨਲ ਟੀਮ ਦੀ ਕਮਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਹੱਥ ਦਿੱਤੀ ਜਾ ਸਕਦੀ ਹੈ। ਫਿਲਹਾਲ ਮੀਟਿੰਗ ‘ਚ ਅਜਿਹਾ ਕੋਈ ਵੀ ਫੈਸਲਾ ਨਹੀਂ ਲਿਆ ਗਿਆ।*

Published by Complaint against Fraud

Mera name ........ha main un help less logon k liye ye rasta banana chahta hun jo log un logon k hath main fas gye hain kisi bhi trah k froud main proper action Liya jayega

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: