ਰੋਹਤਕ ਰੈਲੀ ਦੌਰਾਨ ਸਿੱਧੂ ‘ਤੇ ਔਰਤ ਨੇ ਸੁੱਟੀ ਜੁੱਤੀ.
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ‘ਤੇ ਇਕ ਔਰਤ ਨੇ ਚੱਪਲ ਸੁੱਟ ਦਿੱਤੀ। ਜਾਣਕਾਰੀ ਮੁਤਾਬਿਕ ਬੁੱਧਵਾਰ ਰਾਤ ਰੋਹਤਕ ਚ ਚੋਣ ਪ੍ਰਚਾਰ ਦੌਰਾਨ ਇਕ ਜਨ ਸਭਾ ਵਿਚ ਇਹ ਘਟਨਾ ਵਾਪਰੀ ਇਸ ਤੋਂ ਬਾਅਦ ਜਨ ਸਭਾ ਬੰਦ ਹੋ ਗਈ ਅਤੇ ਹੰਗਾਮਾ ਸ਼ੁਰੂ ਹੋ ਗਿਆ। ਜਿਸ ਤੋਂ ਕਾਂਗਰਸੀ ਵਰਕਰ ਭੜਕ ਗਏ ਅਤੇ ਉਨ੍ਹਾਂ ਨੇ ਚੱਪਲ ਸੁੱਟਣ ਵਾਲੀ ਔਰਤ ਨੂੰ ਪੁਲਸ ਦੇ ਸਾਹਮਣੇ ਥੱਪੜ ਮਾਰੇ। ਦੱਸਣਯੋਗ ਹੈ ਕਿ ਦੀਪੇਂਦਰ ਹੁੱਡਾ ਦੇ ਪੱਖ ਚ ਵੋਟ ਮੰਗਣ ਲਈ ਇਕ ਜਨ ਸਭਾ ਦਾ ਆਯੋਜਨ ਕੀਤਾ ਗਿਆ ਸੀl